6.01.2013

ਦਾਜ ਪ੍ਰਥਾ


.................ਦਾਜ ਪ੍ਰਥਾ ਇੱਕ ਅਜਿਹੀ ਪ੍ਰਥਾ ਜਿਸ ਵਿੱਚ ਵਿਆਹ ਵਿੱਚ ਕੁੜੀ ਨੂੰ ਉਸਦੇ ਪਰਿਵਾਰ ਵੱਲੋਂ ਕੁੱਝ ਵਸਤਾਂ ਭੇਂਟ ਕੀਤੀਆਂ ਜਾਂਦੀਆਂ ਹਨ । ਇਹ ਪ੍ਰਥਾ ਬਹੁਤ ਪੁਰਾਣੀ ਹੈ, ਉਸ ਸਮੇਂ ਵੱਡੇ ਲੋਕ ਜਿਨਾ ਕੋਲ ਧੰਨ ਕਾਫੀ ਹੁੰਦਾ ਸੀ ਓਹ ਹੀ ਆਪਣੀ ਧੀ ਨੂੰ ਦਾਜ ਦੇ ਰੂਪ ਵਿੱਚ ਆਪਣੀ ਜਾਇਦਾਦ ਦਾ ਬਣਦਾ ਹਿੱਸਾ ਦਿੰਦਾ ਸੀ । ਇਸ ਤਰ੍ਹਾਂ ਉਹਨਾਂ ਨੂੰ ਵੇਖ ਕੇ ਦੂਜੇ ਛੋਟੇ ਲੋਕਾਂ ਨੇ ਵੀ ਆਪਣੀਆਂ ਧੀਆਂ ਨੂੰ ਦਾਜ ਦੇਣਾ ਸ਼ੁਰੂ ਕਰ ਦਿੱਤਾ । ਪਰ ਇਸ ਲਈ ਉਹਨਾਂ ਲੋਕਾਂ ਨੂੰ ਕਿਸੇ-ਨਾ-ਕਿਸੇ ਤੋਂ ਭਾਰੀ ਕਰਜ਼ ਲੈਣਾ ਪੈਂਦਾ ਸੀ । ਫਿਰ ਵੀ ਇਹ ਪ੍ਰਥਾ ਉਸੇ ਤਰ੍ਹਾਂ ਚਲਦੀ ਰਹੀ । ਕਿਸੀ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਇਸ ਨੂੰ ਕਿਵੇਂ ਰੋਕਿਆ ਜਾਵੇ।
.................ਅੱਜ ਦੇ  ਜੇਕਰ ਇਸ ਨੂੰ ਧਿਆਨ ਨਾਲ ਵੇਖੀਏ ਤਾਂ ਦਾਜ ਦੇਣਾ ਇੱਕ ਫੈਸ਼ਨ ਬਣ ਗਿਆ ਹੈ। ਹਰ ਕੋਈ ਇਹ ਚਾਹੁੰਦਾ ਹੈ ਕਿ ਉਹ ਆਪਣੀ ਧੀ ਨੂੰ ਦੂਜੇ ਨਾਲੋਂ ਵੱਧ ਦਾਜ ਦੇਵੇ । ਇਸ ਰੇਸ ਨੂੰ ਦੇਖ ਅੱਜ ਦੇ ਮਹਿੰਗਾਈ ਦੇ ਟਾਈਮ ਚ ਗਰੀਬ ਵੀ ਕਈ ਤਰ੍ਹਾਂ ਦੇ ਕਰਜ਼ ਲਈ ਕੇ ਧੀ ਨੂੰ ਦਾਜ ਦਿੰਦਾ ਹੈ । ਫਿਰ ਬਾਅਦ ਵਿੱਚ ਓਹੀ ਕਰਜ਼ ਉਤਾਰਦੇ - ਉਤਾਰਦੇ ਆਪ ਕਿ ਪੁੱਤ ਵੀ ਮਰ ਜਾਂਦਾ ਹੈ । ਜੇ ਅੱਜ ਕਿਸੀ ਅਮੀਰ ਨੇ ਆਪਣੀ ਧੀ ਨੂੰ ਚੰਗੀ ਕਾਰ ਦਿੱਤੀ ਹੈ ਤਾਂ 1 ਗਰੀਬ ਸੋਚਦਾ ਹੈ ਕਿ ਜੇ ਉਹ ਵੀ ਆਪਣੀ ਧੀ ਨੂੰ ਕੋਈ ਕਾਰ ਜਾਂ ਮੋਟਰ-ਸਾਈਕਲ ਦੇਵੇ ਤਾਂ ਹੀ ਗੱਲ ਬਣਦੀ ਹੈ । ਫਿਰ ਤੋਂ ਇਲਾਵਾ ਦਾਜ ਦੇ ਲੋਭੀ ਵੀ ਇਸ ਪ੍ਰਥਾ ਨੂੰ ਵਧਾਉਣ ਵਿੱਚ ਬਹੁਤ ਜਿਆਦਾ ਜ਼ਿਮੇਵਾਰ ਹਨ । ਜਦੋਂ ਕਿਸੀ ਧੀ ਨੂੰ ਊਸੜ ਦੇ ਪੇਕੇ ਪਰਿਵਾਰ ਵਲੋਂ ਘੱਟ ਦਾਜ ਮਿਲਦਾ ਹੈ ਤਾਂ ਉਸ ਨੂੰ ਤੰਗ ਕਰਨ ਲਗਦੇ ਹਨ । ਜਿਸ ਦੇ ਨਾਤੀਜੇ ਬਹੁਤ ਬੁਰੇ ਨਿਕਲਦੇ ਨੇ । ਅਸੀਂ ਪੁਛਦੇ ਹਾਂ ਇਹ ਕਿਉਂ ਬੁਰੀ ਸੋਚ ਹੈ ?
.................ਅਸੀਂ ਜਾਣਦੇ ਹਾਂ ਕਿ ਧੀ ਨੂੰ ਆਪਣੀ ਜਾਇਦਾਦ ਦਾ ਕੁੱਝ ਹਿਸਾ ਦੇਣਾ ਚਾਹੀਦਾ ਹੈ ਪਰ ਅੱਜ ਦੇ ਸਮੇਂ ਵਿੱਚ 1 ਪਰਿਵਾਰ ਚਲਾਉਣਾ ਮੁਸ਼ਕਿਲ ਹੁੰਦਾ ਹੈ ਤੇ ਫਿਰ ਦਾਜ ਕਿਵੇਂ, ਉਹ ਵੀ ਭਾਰੀ ਮਾਤਰਾ ਚ । ਵੇਖਿਆ ਜਾਵੇ ਤਾਂ ਅਸੀਂ ਆਪਣੀ ਧੀ ਨੂੰ ਵਿਆਜ ਦੇ ਨਾਲ ਡੋਲੀ ਪਾਉਂਦੇ ਹਾਂ। ਇਸ ਲਈ ਸਮਾਜ ਦੇ ਹਰ ਆਦਮੀ ਨੂੰ ਆਪਣੀ ਸੋਚ ਨੂੰ ਬਦਲਣਾ ਹੋਵੇਗਾ । ਨੋਜਵਾਨ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਮਿਲ ਕੇ ਇਸ ਪ੍ਰਥਾ ਦਾ ਅੰਤ ਕਰਨ ਦੀ 1 ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦ ਵੀ ਕੋਈ ਨੋਜਵਾਨ ਵਿਆਹ ਕਰਵਾਵੇ ਤਾਂ ਇਹ ਸੋਚ ਕੇ 'ਦਾਜ ਨਹੀਂ , ਜੀਵਨ ਸਾਥੀ ਚਾਹੀਦਾ ਹੈ ', ਤਾਂ ਹੀ  ਕਾਮਯਾਬੀ ਪਾਈ ਜਾਂ ਸਕਦੀ ਹੈ। 

""""ਆਉ ਰਲ ਇੱਕ ਨਵਾਂ ਸਮਾਜ ਬਣਾਈਏ ,
ਦਾਜ ਵਰਗੀ ਬੁਰਾਈ ਨੂੰ ਜੜ੍ਹੋਂ ਮੁਕਾਈਏ,
ਪਰੀਆਂ ਜਿਹੀਆਂ ਧੀਆਂ ਬਚਾਈਏ """"